Skip to main content
Sakhi Guru Nanak Dev ji
ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹਰਿਦੁਆਰ ਪੁੱਜੇ| ਆਪ ਨੇ ਗੰਗਾ ਦੇ ਕੰਢੇ ਜਾ ਡੇਰਾ ਲਾਇਆ| ਗੁਰੂ ਸਾਹਿਬ ਤੋਂ ਥੋੜ੍ਹੀ ਹੀ ਦੂਰ ਇਕ ਵੈਸਨੋ ਸਾਧ ਦਾ ਡੇਰਾ ਸੀ| ਇਹ ਬਹੁਤ ਪਖੰਡ ਕਰਦਾ ਸੀ| ਲੋਕਾਂ ਤੇ ਆਪਣੇ ਧਰਮੀ ਹੋਣ ਦਾ ਭੁਲੇਖਾ ਪਾ ਰਿਹਾ ਸੀ| ਗੁਰੂ ਸਾਹਿਬ ਨੇ ਇਸ ਪਖੰਡੀ ਦਾ ਪਾਜ ਉਘੇੜਨਾ ਸੀ| ਇਸੇ ਲਈ ਉਸ ਦੇ ਨੇੜੇ ਡੇਰਾ ਲਾਇਆ ਸੀ|
ਦੂਜੇ ਦਿਨ ਸਵੇਰੇ ਸਾਧ ਨੇ ਇਸਨਾਨ ਕੀਤਾ| ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ | ਚੌਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ| ਲੱਕੜੀਆਂ ਨੂੰ ਸੁੱਚੀਆਂ ਕਰਨ ਲਈ ਪਾਣੀ ਨਾਲ ਧੋਤਾ| ਚੌਕੇ ਦੇ ਆਲੇ ਦੁਆਲੇ ਲਕੀਰ ਖਿੱਚ ਦਿੱਤੀ ਤਾਂ ਕਿ ਰਾਖਸ ਅੰਨ ਦਾ ਰਸ ਨਾ ਲੈ ਜਾਣ| ਲੱਕੜਾਂ ਬਾਲ ਦੇ ਭੋਜਨ ਤਿਆਰ ਕਰਨ ਲੱਗਾ| ਉਹ ਚੌਕੇ ਦੀ ਪਵਿੱਤਰਤਾ ਨੂੰ ਹੀ ਧਰਮ ਸਮਝਦਾ ਸੀ ਤੇ ਆਪਣੇ ਆਪ ਨੁੰ ਬਹੁਤ ਵੱਡਾ ਧਰਮੀ|
ਗੁਰੂ ਜੀ ਨੇ ਸਾਧ ਦਾ ਭੁਲੇਖਾ ਦੂਰ ਕਰਨਾ ਸੀ ਤੇ ਲੋਕਾਂ ਨੂੰ ਸਮਝਾਉਣਾ ਸੀ ਕਿ ਇਹ ਧਰਮ ਨਹੀ, ਇਹ ਤਾਂ ਪਾਖੰਡ ਹੈ| ਇਸ ਲਈ ਭਾਈ ਮਰਦਾਨਾ ਜੀ ਨੂੰ ਜੋ ਉਹਨਾਂ ਦੇ ਨਾਲ ਸੀ, ਸਾਧ ਕੋਲੋ ਅੱਗ ਲੈਣ ਭੇਜਿਆ| ਭਾਈ ਮਰਦਾਨਾ ਜੀ ਨੇ ਸਾਧ ਕੋਲੋ ਅੱਗ ਲੈਣ ਭੇਜਿਆ| ਭਾਈ ਮਰਦਾਨਾ ਜੀ ਨੇ ਸਾਧ ਕੋਲੋ ਅੱਗ ਮੰਗੀ| ਸਾਧ ਲੋਹਾ ਲਾਖਾ ਹੋ ਕੋ ਗਾਲ੍ਹਾਂ ਕੱਢਣ ਲੱਗ ਪਿਆ| ਸਾਧ, ਭਾਈ ਮਰਦਾਨੇ ਨੂੰ ਕਹਿਣ ਲੱਗਾ, ਤੂੰ ਮੇਰਾ ਚੌਕਾ ਭਿੱਟ ਦਿੱਤਾ ਹੈ| "ਸਾਧ ਗੁੱਸੇ ਵਿਚ ਭਖਿਆ ਪਿਆ ਸੀ| ਉਹ ਅੱਗ ਦੀ ਚੁਆਤੀ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ| ਭਾਈ ਮਰਦਾਨਾ ਸਤਿਗੁਰੂ ਜੀ ਪਾਸ ਆ ਪੁੱਜਿਆ| ਮਗਰ ਮਗਰ ਸਾਧ ਵੀ ਪਹੁੰਚ ਗਿਆ|
ਗੁਰੂ ਨਾਨਕ ਸਾਹਿਬ ਨੇ ਪੁੱਛਿਆ, "ਸਾਧ ਜੀ! ਆਪ ਇਤਨੇ ਗੁੱਸੇ ਵਿਚ ਕਿਉ ਹੋ
ਸਾਧ ਨੇ ਗੁੱਸੇ ਵਿਚ ਹੀ ਜੁਆਬ ਦਿੱਤਾ, " ਇਸ ਮਰਾਸੀ ਨੇ ਮੇਰਾ ਚੌਕਾ ਭਿੱਟ ਦਿੱਤਾ ਹੈ |ਇਸ ਦਾ ਪਰਛਾਵਾਂ ਮੇਰੇ ਚੌਕੇ ਉੱਤੇ ਪਿਆ ਹੈ|ਜਿਸ ਨਾਲ ਮੇਰਾ ਚੌਕਾ ਅਪਵਿੱਤਰ ਹੋ ਗਿਆ ਹੈ| ਇਹ ਭਾਈ ਮਰਦਾਨਾ ਸੂਦਰ ਹੈ ਨੀਵੀ ਜਾਤ ਦਾ ਹੈ| ਇਸ ਲਈ ਮੇਰਾ ਜਨਮ ਭ੍ਰਿਸਟ ਹੋ ਗਿਆ ਹੈ|"
ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, " ਇਹ ਕਿਵੇ ਹੋਸਕਦਾ ਹੈ, ਭਾਈ ਮਰਦਾਨਾ ਤਾਂ ਤੇਰੇ ਵਰਗਾ ਮਨੂੱਖ ਹੀ ਹੈ| ਨੀਵਾਂ ਉਹ ਹੈ ਜੋ ਨੀਵੇ ਕੰਮ ਕਰੇ| "
ਗੁਰੂ ਜੀ ਨੇ ਸਾਧੂ ਨੂੰ ਕਿਹਾ, "ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਤੇਰੇ ਅੰਦਰ ਕਿੰਨੇ ਔਗੁਣ ਭਰੇ ਪਏ ਹਨ| ਤੇਰੇ ਹਿਰਦੇ ਵਿਚ ਦਇਆ ਨਹੀ, ਕ੍ਹੋਧ ਹੈ| ਤੇਰੇ ਅੰਦਰ ਪਿਆਰ ਨਹੀ, ਨਫਰਤ ਹੈ| ਤੇਰੇ ਅੰਦਰ ਸਰਬੱਤ ਦਾ ਭਲਾ ਨਹੀ, ਪਰਾਈ ਨਿੰਦਾ ਹੈ| ਉੱਚੀ ਸੁੱਚੀ ਮੱਤ ਨਹੀ, ਨੀਚ ਵਿਚਾਰ ਹਨ| ਜਦੋ ਤੇਰਾ ਹਿਰਦਾ ਇੰਨਾ ਮੈਲਾ ਹੈ ਤਾਂਪਰਮਾਤਮਾ ਨਾਲ ਪਿਆਰ ਕਿਵੇ ਹੋ ਸਕਦਾ ਹੈ| ਕਿਸੇ ਨੂੰ ਮਾੜਾ ਨਾ ਸਮਝੋ | ਸਭ ਅੰਦਰ ਪਰਮਾਤਮਾ ਦੀ ਜੋਤ ਵੇਖਣ ਦੀ ਕੋਸਿਸ ਕਰੋ | ਜੇ ਨਫਰਤ ਕਰਨੀ ਹੈ ਤਾਂ ਭੈੜੇ ਕੰਮਾਂ ਤੌ ਨਫਰਤ ਕਰੋ ਕਿਸੇ ਬੰਦੇ ਤੋਂ ਨਹੀ|"
ਗੁਰੂ ਜੀ ਨੇ ਹੋਰ ਕਿਹਾ,"ਇਹ ਠੀਕ ਹੈ ਤੂੰ ਚੌਕਾ ਸੁੱਚਾ ਕਰ ਲਿਆ ਹੈ, ਲੱਕੜੀਆਂ ਧੋ ਲਈਆਂ ਹਨ, ਲਕੀਰ ਕੱਢ ਲਈ ਹੈ, ਪਰ ਇਸ ਦਾ ਕੀ ਫਾਇਦਾ ਜੇਕਰ ਮਨ ਪਵਿੱਤਰ ਨਹੀ ਕੀਤਾ| ਮਨ, ਤੀਰਥਾਂ ਤੇ ਇਸਨਾਨ ਕਰਨ ਨਾਲ ਸੁੱਚਾ ਨਹੀ ਹੰਦਾ| ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਪਵਿੱਤਰ ਹੁੰਦਾ ਹੈ| ਸੱਚਾ ਆਚਰਨ ਬਣਾਉਣਾ ਹੀ ਚੌਕੇ ਦੁਆਲੇ ਲਕੀਰ ਕੱਢਣਾ ਹੈ|"
ਜਦੋਂ ਸਾਧੂ ਨੇ ਗੁਰੂ ਜੀ ਦੇ ਉੱਤਮ ਬਚਨ ਸੁਣੇ ਤਾਂ ਮਨ ਜਾਗ ਪਿਆ| ਸਮਝ ਆ ਗਈ ਕਿ ਸਾਰੇ ਔਗੁਣ ਮੇਰੇ ਅੰਦਰ ਹਨ| ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਸਿੱਖੀ ਧਾਰਨ ਕੀਤੀ|
ਸਿਖਿਆ : ਜਨਮ ਕਰਕੇ ਕੋਈ ਨੀਚ ਨਹੀ| ਨੀਚ ਉਹ ਹੈ, ਜਿਸਦਾ ਮਨ ਵਿਕਾਰਾਂ, ਔਗੁਣਾਂ ਤੇ ਭੇੜੇ ਵਿਚਾਰਾਂ ਨਾਲ ਭਰਿਆ ਪਿਆ ਹੈ| ਅਜਿਹੇ ਵਿਕਾਰੀ ਮਨੁੱਖ ਪ੍ਰਮਾਤਮਾ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ|
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਿਹ ||
"https://pagead2.googlesyndication.com/pagead/js/adsbygoogle.js?client=ca-pub-6952038618430834"